• Chinese Traditional
  • Chinese Simplified
  • Punjabi
  • Farsi
  • Korean
 

ਕਨੇਡਾ ਜੀਵਨ ਜੀਣ ਦੀ ਵਿਲੱਖਣ ਗੁਣਵੰਤਾ, ਆਧੁਨਕ ਸਿੱਖਿਆ ਪ੍ਰਣਾਲੀ ਅਤੇ ਵਪਾਰ ਲਈ ਬੇਹੱਦ ਚੰਗੇ ਅਵਸਰਾਂ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ।ਕਨੇਡਾ ਦੇ ਤਿੰਨ ਮੁੱਖ ਸ਼ਹਿਰ, ਵੈਨਕੂਵਰ, ਟੋਰਾਂਟੋ ਅਤੇ ਕੈਲਗਿਰੀ, ਅਰਥ-ਸ਼ਾਸਤਰੀਆਂ ਦੁਆਰਾ ਸੰਸਾਰ ਭਰ ਵਿੱਚ ਖਾਸ ਜੀਵਨ-ਸ਼ੈਲੀ ਲਈ ਪਹਿਲੇ ਪੰਜ ਦਰਜੇ ਦੇ ਸ਼ਹਿਰਾਂ ਵਿੱਚ ਹਮੇਸ਼ਾਂ ਗਿਣੇ ਜਾਂਦੇ ਹਨ।ਦੋ ਤੋ ਵੱਧ ਦਹਾਕਿਆਂ ਤਂ, ਕੋਨਕੋਰਡ ਪੈਸਿਫਿਕ ਗਰੁੱਪ ਕਪੰਨੀ, ਇਨ੍ਹਾਂ ਖਾਸ ਸ਼ਹਿਰਾਂ ਵਿੱਚ ਮੁੱਖ ਸਥਾਨਾਂ ਉੱਤੇ ਸਮੁਦਾਇਕ ਅਤੇ ਉੱਨਤੀਸ਼ੀਲ ਉਸਾਰੀਆਂ ਕਰ ਰਹੀ ਹੈ।

ਇਕ ਕਮਿੳਨਟੀ ਵਿਕਾਸ ਦੇ ਮਾਹਰ ਅਨੁਯੋਜਕ ਵਜੋਂ ਇਸ ਕੰਪਨੀ ਦਾ ਵਿਸ਼ਿਸ਼ਿਟ ਵਿਰਸਾ, ਵੈਨਕੂਵਰ ਡਾਊਨਟਾਊਨ ਵਿੱਚ ਵਾਟਰਫਰੰਟ ਦੇ ਏਕਸਪੋ ’86 ਦੀ ਭੂਮੀ ਉੱਤੇ ਕੋਨਕੋਰਡ ਪੈਸਿਫਿਕ ਪਲੇਸ ਦੀ ਉਸਾਰੀ ਨਾਲ ਸ਼ੁਰੂ ਹੋਇਆ।ਤੱਟ ਦੇ ਕਿਨਾਰੇ ਉੱਤੇ 207 ਏਕੜ ਅਤੇ 3 ਕਿਲੋਮੀਟਰ ਵਿੱਚ ਫੈਲੇ ਹੋਏ ਇਸ ਪ੍ਰਾਜੈਕਟ ਨੇ ਖਾਸਤੌਰ ਤੇ ਧਰਤੀ ਤੇ ਅਕਾਸ਼ ਦੇ ਨਜ਼ਾਰਿਆਂ ਨੂੰ ਇਕ ਨਵੇਕਲੀ ਦਿੱਖ ਪ੍ਰਦਾਨ ਕਰ ਕੇ ਸ਼ਹਿਰੀ ਜੀਵਣ ਵਿੱਚ ਮਹਤੱਵਪੂਰਣ ਬਦਲਾਵ ਲਿਆ ਦਿੱਤਾ ਹੈ। ਅਜ ਤਕੱ , ਕੋਨਕੋਰਡ ਪੈਸਿਫਿਕ ਪਲੇਸ ਵਿੱਚ 10,000 ਤੋਂ ਵੀ ਵੱਧ ਘਰ, ਪਾਰਕ, ਸਮੁੰਦਰੀ ਕਧੰ , ਮੈਰੀਨਾ, ਸਕੂਲ ਅਤੇ ਕਈ ਪ੍ਰਕਾਰ ਦੇ ਸਟੋਰ ਅਤੇ ਸੁਵਿਧਾ ਸਥਾਨ ਸ਼ਾਮਲ ਹੋ ਚੁੱਕੇ ਹਨ।

1997 ਵਿੱਚ, ਕੰਪਨੀ ਨੇ ਟੋਰਾਂਟੋ ਦੇ ਡਾਊਨਟਾਊਨ ਵਿੱਚ ਲੇਕ ਔਨਟੇਰੀਓ ਵਾਟਰਫਰੰਟ ਉੱਤੇ ਕੋਨਕੋਰਡ ਪੈਸਿਫਿਕ ਪਲੇਸ ਦੀ ਉਸਾਰੀ ਸ਼ੂਰੂ ਕਰ ਕੇ ਉੱਤਰ ਵਿੱਚ ਆਪਣੇ ਨਿਵੇਕਲੇ ਤਜ਼ਰਬੇ ਦੀ ਸ਼ੁਰੁਆਤ ਕੀਤੀ ਹੈ। ਸ਼ਹਿਰ ਦੀ ਇਕ ਸੁਖਾਵੀਂ ਥਾਂ ਮਂਨਿਆ ਜਾਣ ਵਾਲਾ, ਕੋਨਕੋਰਡ ਸਿਟੀ ਪਲੇਸ 44 ਏਕੜ ਤੋਂ ਵੀ ਵੱਧ ਥਾਂ ਤੇ ਫੈਲਿਆ ਹੋਇਆ ਹੈ, ਜਿਸ ਦਾ ਅੱਧਾ ਹਿੱਸਾ ਖੁੱਲ੍ਹੀ ਥਾਂ ਅਤੇ ਕਾਰ-ਪਾਰਕ ਲਈ ਹੈ ਅਤੇ ਇਸ ਵਿੱਚ 7500 ਤੋਂ ਵੀ ਵੱਧ ਘਰ ਸ਼ਾਮਲ ਹੋਣਗੇ।

ਕੋਨਕੋਰਡ ਪੈਸਿਫਿਕ ਦੀ ਸਫਲਤਾ ਦੀ ਬੁਨਿਆਦ ਪ੍ਰਾਜੈਕਟ ਦੇ ਹਰ ਕਦਮ ਤੇ ਕੰਪਨੀ ਦੀ ਭਰੋਸੇਯੋਗ ਭਾਗੀਦਾਰੀ ਤੇ ਅਧਾਰਿਤ ਹੈ: ਭੂਮੀ ਦੀ ਚੋਣ ਤੋਂ ਲੈ ਕੇ ਸਮੁਦਾਇਕ ਯੋਜਨਾਬੰਦੀ ਅਤੇ ਵਿਕਾਸ, ਨਿਰਮਾਣ ਅਤੇ ਵੇਚਣ ਤੋਂ ਪਹਿਲਾਂ ਅਤੇ ਬਾਅਦ ਲਈ ਭਰਪੂਰ ਗ੍ਰਾਹਕ ਸੇਵਾ ਤੱਕ। ਇਹ ਇਕਰਾਰਨਾਮਾ ਕੰਪਨੀ ਦੀ ਸਫਲਤਾ ਦਾ ਹੀ ਇਕ ਅਤੁੱਟ ਹਿੱਸਾ ਨਹੀਂ, ਸਗੋਂ ਕੋਨਕੋਰਡ ਕੰਪਨੀ ਵਿੱਚ ਆਰਥਕ, ਸਰੀਰਕ ਅਤੇ ਭਾਵਨਾਤਮਕ ਰੂਪ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਵੀ ਵਿਸ਼ੇਸ ਹੈ।

ਜਿੱਥੇ ਕੋਨਕੋਰਡ ਕੰਪਨੀ ਲਗਾਤਾਰ ਵੱਧ-ਫੁਲ ਅਤੇ ਵਿਕਾਸ ਕਰ ਰਹੀ ਹੈ, ਉੱਥੇ ਇਸ ਦਾ ਦਰਿਸ਼ਟੀ ਕੋਣ ਵੀ ਵਧ ਰਿਹਾ ਹੈ।ਇਨ੍ਹਾਂ ਸਥਾਨਾਂ ਉੱਤੇ ਅਜ ਕਲ 10,000 ਤੋਂ ਵੀ ਵੱਧ ਲੋਕਾਂ ਲਈ ਘਰਾਂ ਦੀ ਉਸਾਰੀ ਹੋ ਰਹੀ ਹੈ :
ਕੋਨਕੋਰਡ 2020 - ਡਾਊਨਟਾਊਨ ਵੈਨਕੂਵਰ ਵਾਟਰਫਰੰਟ ਉੱਤੇ ਕੋਨਕੋਰਡ ਪੈਸਿਫਿਕ ਪਲੇਸ ਅਤੇ ਇਸ ਵੱਡੇ ਪ੍ਰਜੈਕਟ ਦਾ ਅੰਤਿਮ ਪੜਾਅ। more
ਪੈਰੇਡ ਐਂਡ ਗਰੈਂਡ ਪੈਰੇਡ – ਟੋਰਾਂਟੋ ਡਾਊਨਟਾਊਨ ਵਿੱਚ ਕੋਨਕੋਰਡ ਸਿਟੀ ਪਲੇਸ ਇਕ ਪਾਰਕ ਦੇ ਬਿਲਕੁਲ ਸਾਹਮਣੇ ਉਸਾਰੀ ਗਈ ਹੈ।ਇਸ ਦੇ ਕੁੱਝ ਕਦਮ ਤੇ ਹੀ ਸ਼ਹਿਰੀ ਸਹੂਲਤਾਂ, ਸੀ.ਐਨੈਨ.ਟਾਵਰ, ਰੋਜ਼ਰ ਸੈਂਟਰ ਅਤੇ ਕੁਝ ਮਿੰਟਾਂ ਦੀ ਦੂਰੀ ਤੇ ਟੋਰਾਂਟੋ ਯੁਨੀਵਰਸਿਟੀ ਮੌਜੂਦ ਹੈ। more
ਵਨ ਪਾਰਕ ਪਲੇਸ ਐਂਡ ਟੂ ਪਾਰਕ ਪਲੇਸ – ਕਨੇਡਾ ਦੇ ਸਰੀ ਸ਼ਹਿਰ ਵਿਚ ਤੇਜ਼ੀ ਨਾਲ ਵਿਕਾਸ ਕਰ ਰਹੀ ਇਕ ਨਵੀਂ ਕਮਿਉਨਿਟੀ ਹੈ। ਜਿਸ ਦੇ ਸਮਝਦਾਰ ਨਿਵੇਸ਼ਕਾਂ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਇਹ ਇਕ ਵੱਧੀਆ ਚੋਣ ਹੈ। more
ਕੋਨਕੋਰਡ ਗੇਟਵੇ – ਇਹ 1000-ਘਰਾਂ ਦੀ ਕਮਿਊਨਿਟੀ ਰਿਚਮੰਡ ਸ਼ਹਿਰ ਵਿੱਚ ਟਰਾਂਸਿਟ ਕੇਂਦਰ ਤੋਂ ਸੁਵਿਧਾਜਨਕ ਦੂਰੀ ਤੇ ਸਥਿਤ ਹੈ।ਨਵੀਂ ਕੈਨੇਡਾ ਲਾਈਨ ਅਤੇ ਕੁੱਝ ਹੀ ਬਲਾਕਾਂ ਤੇ ਬਹੁਤ ਸਾਰੇ ਪ੍ਰਮੁੱਖ ਮਾਰਗ ਹੋਣ ਕਰ ਕੇ, ਇਹ ਪ੍ਰਾਜੈਕਟ 360 ਡਿਗਰੀ ਦੀ ਉੱਤਮ ਪਹੁੰਚ ਪ੍ਰਦਾਨ ਕਰਦਾ ਹੈ। more
ਸਿਗਨੇਚਰ – ਇਕ ਆਰਥਰ ਏਰਿਕਸਨ ਦਾ ਬੇਹਤਰੀਨ ਅਤੇ ਨਿਵੇਕਲਾ ਡਿਜ਼ਾਈਨ ਇਯੂ ਕਲੇਅਰ ਰੀਵਰਫਰੰਟ ਕੈਲਗਿਰੀ ਡਾਉਨਟਾਉਨ ਵਿੱਚ ਸਥਿਤ ਹੈ। more
ਪੋਰੋਰਟਯੂ ਕੋਵੋਵ – ਇਕ ਬਿਲਕੁਲ ਨਵੀਂ ਵਾਟਰਫਰੰਟ ਕਮਿਊਨਿਟੀ ਜੋ ਨਵੇਂ ਸੀ ਟੂ ਸਕਾਈ ਹਾਈਵੇ ਰਾਹੀਂ ਵੈਨਕੂਵਰ ਤੋਂ 25 ਮਿੰਟਾਂ ਦੀ ਦੂਰੀ ਤੇ ਹੈ।ਇਹ ਪੁਰਾਤਨ ਕੁਦਰਤੀ ਵਾਤਾਵਰਣ ਨਾਲ ਮਿਲ ਕੇ ਤੁਹਾਨੂੰ ਸ਼ਹਿਰ ਦੇ ਨਜ਼ਦੀਕ ਰਹਿਣ ਦਾ ਅਵਸਰ ਪ੍ਰਦਾਨ ਕਰਨ ਦੇ ਨਾਲ ਨਾਲ ਕੁਦਰਤ ਨਾਲ ਵੀ ਜੋੜੀ ਰੱਖਦਾ ਹੈ। more

ਨੋਟ: ਉਪਰ ਦਿੱਤੇ ਹਰ ਪ੍ਰਾਜੈਕਟ ਦਾ ਇਕ ਆਈਕੋਨ ਹੈ ਜੋ ਤੁਹਾਨੂੰ ਵਧੇਰੇ ਜਾਣਕਾਰੀ ਪ੍ਰ੍ਰਦਾਨ ਕਰਦਾ ਹੈ ਅਤੇ ਇਸ ਦੀ ਰਜਿਸਟਰੇਸ਼ਨ ਨਾਲ ਜੋੜਦਾ ਹੈ।